Categories: Punjab

Lok Sabha Elections 2024 : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਜੀਰਕਪੁਰ ਵਿੱਚ ਵਿਸ਼ਾਲ ਰੋਡ ਸ਼ੋ, ਲੋਕਾਂ ਦਾ ਭਾਰੀ ਇਕੱਠ

Lok Sabha Elections 2024 India News (ਇੰਡੀਆ ਨਿਊਜ਼), ਚੰਡੀਗੜ੍ਹ : ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਦੇਸ਼ ਵਿੱਚ ਛੇ ਚਰਨਾ ਵਿੱਚ ਮਤਦਾਨ ਹੋ ਚੁੱਕਿਆ ਹੈ। ਸੱਤਵੇਂ ਚਰਨ ਦੇ ਮਤਦਾਨ ਦੇ ਦੌਰਾਨ 1 ਜੂਨ ਨੂੰ ਪੰਜਾਬ ਵਿੱਚ ਲੋਕ ਸਭਾ ਚੋਣਾਂ ਸਬੰਧੀ ਵੋਟਾਂ ਪੈਣੀਆਂ ਹਨ। ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ, ਇੰਡੀਆ ਗਠਬੰਧਨ ਦੇ ਤਹਿਤ ਦੇਸ਼ ਦੇ ਵੱਖਵੱਖ ਪ੍ਰਦੇਸ਼ਾਂ ਵਿੱਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਰਹੇ ਹਨ। ਗੋਰਤਲਬ ਹੈ ਕਿ ਪਿਛਲੇ ਦੋ ਦਿਨ ਤੋਂ ਦਿੱਲੀ ਦੇ ਮੁੱਖ ਮੰਤਰੀ ਵੱਲੋਂ ਪੰਜਾਬ ਦੇ ਵਿੱਚ ਡੇਰੇ ਜਮਾਏ ਹੋਏ ਹਨ। ਜਿਸ ਦੇ ਤਹਿਤ ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਵੱਲੋਂ ਜ਼ੀਰਕਪੁਰ ਵਿੱਚ ਵਿਸ਼ਾਲ ਰੋਡਸ਼ੋ ਕੱਢਿਆ ਗਿਆ। Lok Sabha Elections 2024 ਪੰਜਾਬ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਜ਼ੀਰਕਪੁਰ ਦੇ ਬਲਟਾਨਾ ਖੇਤਰ ਵਿੱਚ ਆਯੋਜਿਤ ਜਨ ਸਭਾ ਨੂੰ ਸੰਬੋਧਿਤ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਲੋਕਾਂ ਦਾ ਉਤਸਾਹ ਦੇਖ ਕੇ ਅੰਦਾਜ਼ਾ ਲੱਗ ਚੁੱਕਾ ਹੈ ਕਿ 13 ਦੀਆਂ 13 ਸੀਟਾਂ ਉੱਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਜਿੱਤ ਹਾਸਲ ਕਰਨਗੇ। ਅਤੇ ਕੇਂਦਰ ਵਿੱਚ ਪੰਜਾਬ ਦੇ ਹੱਕਾਂ ਪ੍ਰਤੀ ਆਵਾਜ਼ ਬੁਲੰਦ ਕੀਤੀ ਜਾ ਸਕੇਗੀ। ਜਨ ਹਿੱਤ ਦੇ ਕੰਮਾਂ ਉੱਤੇ ਮੋਹਰ ਲਗਾਈ : ਰੰਧਾਵਾ ਇਸ ਮੌਕੇ ਵਿਧਾਨ ਸਭਾ ਹਲਕਾ ਡੇਰਾ ਬਸੀ ਦੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਦੇ ਦੋਰੇ ਦੌਰਾਨ ਉਹਨਾਂ ਦੇ ਪਾਰਟੀ ਵਰਕਰਾਂ ਨੂੰ ਬੂਸ਼ਟ ਐਨਰਜੀ ਮਿਲੀ ਹੈ। ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੀਤੇ ਗਏ ਜਨ ਹਿੱਤ ਦੇ ਕੰਮਾਂ ਉੱਤੇ ਮੋਹਰ ਲਗਾਈ ਹੈ। ਜਿਸ ਦੀ ਮਿਸਾਲ ਅਰਵਿੰਦ ਕੇਜਰੀਵਾਲ ਵੱਲੋਂ ਕੱਢੇ ਗਏ ਰੋਡ ਸ਼ੋ ਵਿੱਚ ਜਮਾ ਹੋਏ ਲੋਕ ਹਨ। ਲੋਕ ਸਭਾ ਚੋਣਾਂ ਦੌਰਾਨ ਵਿਧਾਨ ਸਭਾ ਹਲਕਾ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਮਜਬੂਤ ਦਾਵੇਦਾਰ ਹਨ ਜਿਨਾਂ ਨੂੰ ਜਿਤਾ ਕੇ ਸੰਸਦ ਵਿੱਚ ਭੇਜਿਆ ਜਾਵੇਗਾ। Lok Sabha Elections 2024 ਇਹ ਵੀ ਪੜ੍ਹੋ :Green Election 2024 : ਅੱਠ ਬੈਂਕਾਂ ਨੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ

Share
Published by

Recent Posts

UPDATE 18-NCAAB Results

Nov 5 (Stats Perform) - Results from the NCAAB games on Tuesday (home team in…

1 hour ago

US asks UN to lift sanctions on Syria's president ahead of White House visit

By Michelle Nichols UNITED NATIONS, Nov 4 (Reuters) - The United States has proposed a…

5 hours ago

Live Nation posts higher third-quarter revenue on strong fan demand

(Reuters) -Ticketmaster-parent Live Nation reported a rise in third-quarter revenue on Tuesday, helped by demand…

8 hours ago

Al-Ahli beat Al-Sadd 2-1 in the Asian Champions League

VIDEO SHOWS: HIGHLIGHTS OF AL AHLI BEATING AL SADD 2-1 IN THE AFC CHAMPIONS LEAGUE…

10 hours ago

Buriram United blow past Shanghai Port

VIDEO SHOWS: HIGHLIGHTS OF BURIRAM UNITED BEATING SHANGHAI PORT 2-0 IN THE AFC CHAMPIONS LEAGUE…

11 hours ago