Live
ePaper
Search
Home > State > Punjab > A Message To Vote And Plant : ਬੈਂਕ ਵਿੱਤੀ ਸਹੂਲਤਾਂ ਦੇ ਨਾਲ-ਨਾਲ ਲਾਭਪਾਤਰੀਆਂ ਨੂੰ ਵੋਟ ਪਾਉਣ ਅਤੇ ਪੌਦਾ ਲਾਉਣ ਦਾ ਸੁਨੇਹਾ ਵੀ ਦੇਣ ਲੱਗੇ

A Message To Vote And Plant : ਬੈਂਕ ਵਿੱਤੀ ਸਹੂਲਤਾਂ ਦੇ ਨਾਲ-ਨਾਲ ਲਾਭਪਾਤਰੀਆਂ ਨੂੰ ਵੋਟ ਪਾਉਣ ਅਤੇ ਪੌਦਾ ਲਾਉਣ ਦਾ ਸੁਨੇਹਾ ਵੀ ਦੇਣ ਲੱਗੇ

A Message To Vote And Plant India News (ਇੰਡੀਆ ਨਿਊਜ਼), ਚੰਡੀਗੜ੍ਹ : ਇੱਕ ਜੂਨ ਨੂੰ ਮਤਦਾਨ ਵਾਲੇ ਦਿਨ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਇਸ ਵਾਰ 80 ਪ੍ਰਤੀਸ਼ਤ ਪਾਰ ਅਤੇ ਗਰੀਨ ਇਲੈਕਸ਼ਨ-2024 ਦੇ ਨਾਰਿਆਂ ਨੂੰ ਸਾਰਥਕ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਨਿਰੰਤਤਰ ਕੋਸ਼ਿਸ਼ਾਂ ਕੀਤੀਆ ਜਾ ਰਹੀ ਹਨ। A Message To Vote And Plant ਜ਼ਿਲ੍ਹਾ ਸਵੀਪ ਟੀਮ ਦੇ ਨੋਡਲ ਅਫ਼ਸਰ ਗੁਰਬਖਸੀਸ਼ ਸਿੰਘ ਅੰਟਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਲੀਡ ਬੈਂਕ

Written By: Yash Gaur
Last Updated: July 18, 2025 07:08:29 IST

A Message To Vote And Plant India News (ਇੰਡੀਆ ਨਿਊਜ਼), ਚੰਡੀਗੜ੍ਹ : ਇੱਕ ਜੂਨ ਨੂੰ ਮਤਦਾਨ ਵਾਲੇ ਦਿਨ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋਂ ਇਸ ਵਾਰ 80 ਪ੍ਰਤੀਸ਼ਤ ਪਾਰ ਅਤੇ ਗਰੀਨ ਇਲੈਕਸ਼ਨ-2024 ਦੇ ਨਾਰਿਆਂ ਨੂੰ ਸਾਰਥਕ ਕਰਨ ਦੇ ਮੰਤਵ ਨਾਲ ਜ਼ਿਲ੍ਹਾ ਚੋਣ ਅਫ਼ਸਰਕਮਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਦੀ ਅਗਵਾਈ ਵਿੱਚ ਜ਼ਿਲ੍ਹਾ ਸਵੀਪ ਟੀਮ ਵੱਲੋਂ ਨਿਰੰਤਤਰ ਕੋਸ਼ਿਸ਼ਾਂ ਕੀਤੀਆ ਜਾ ਰਹੀ ਹਨ। A Message To Vote And Plant ਜ਼ਿਲ੍ਹਾ ਸਵੀਪ ਟੀਮ ਦੇ ਨੋਡਲ ਅਫ਼ਸਰ ਗੁਰਬਖਸੀਸ਼ ਸਿੰਘ ਅੰਟਾਲ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ. ਕੇ ਭਾਰਦਵਾਜ ਦੀ ਅਗਵਾਈ ਵਿੱਚ ਵਿਸ਼ੇਸ ਉਪਰਾਲੇ ਕੀਤਾ ਜਾ ਰਹੇ ਹਨ। ਇੱਕ ਜੂਨ ਨੂੰ ਵੱਧ ਤੋਂ ਵੱਧ ਵੋਟਾਂ ਦਾ ਭੁਗਤਾਨ ਹੋ ਸਕੇ। ਇਸ ਸਬੰਧੀ ਬੈਂਕ ਵਿੱਚ ਆਉਣ ਵਾਲੇ ਲਾਭਪਾਤਰੀਆਂ ਨੂੰ ਵਿਸ਼ੇਸ਼ ਤੌਰਤੇ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਤਿਆਰਪਹਿਲੀ ਚੋਣ ਨੂੰ ਵੋਟ ਪਾਉਣ ਵਾਲੇਸੱਦਾ ਪੱਤਰ ਵੰਡੇ ਜਾ ਰਹੇ ਹਨ। ਵਾਤਾਵਰਨ ਦੀ ਸ਼ੁੱਧਤਾ ਲਈ ਉਨ੍ਹਾਂ ਨੂੰ ਦਰੱਖਤ ਲਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। A Message To Vote And Plant ਇੰਨਡੋਰ ਅਤੇ ਮੈਡੀਸਨ ਪਲਾਂਟ ਵੰਡੇ ਜ਼ਿਲ੍ਹਾ ਲੀਡ ਬੈਂਕ ਮੈਨੇਜਰ ਐਮ ਕੇ ਭਾਰਦਵਾਜ ਨੇ ਦੱਸਿਆ ਕਿ ਨਿੰਮ, ਆਮਲਾ, ਅੰਬ, ਸੁਹਿਜਣ, ਵੇਹੜਾ ਅਤੇ ਅਰਜਨ ਜਾਤੀ ਦੇ ਬੂਟੇ ਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਅੱਜ ਜ਼ਿਲ੍ਹੇ ਇੰਡੀਅਨ ਓਵਰਸੀਜ਼ ਬੈਂਕ ਦੇ ਮੈਨੇਜਰ ਗੁਰਪ੍ਰੀਤ ਸਿੰਘ, ਕਰਨਾਟਕ ਬੈਂਕ ਮੋਹਾਲੀ ਦੇ ਮੈਨੇਜਰ ਅਜੀਤ ਕੁਮਾਰ, ਐਚ.ਡੀ.ਐੱਫ ਸੀ ਬੈਂਕ ਫੇਜ਼ 10 ਦੇ ਮੈਨੇਜਰ ਨੀਸ਼ਾਂਤ ਵਰਮਾ, ਯੈਸ ਬੈਂਕ ਸੈਕਟਰ 70 ਮੋਹਾਲੀ ਦੇ ਮੈਨੇਜਰ ਸਾਹਿਲ ਗੁਪਤਾ, ਡੀ.ਸੀ.ਬੀ. ਫੇਜ਼ 11 ਬੈਂਕ ਦੇ ਮੈਨੇਜਰ ਗੋਰਵ ਕੁਮਾਰ ਅਤੇ ਐਸ.ਬੀ.ਆਈ ਖਰੜ ਬੈਂਕ ਦੇ ਮੈਨੇਜਰ ਉਸ਼ਾ ਰਾਣੀ ਵੱਲੋਂ ਵੋਟਰਾਂ ਨੂੰ ਪੌਦੇ (ਇੰਨਡੋਰ ਅਤੇ ਮੈਡੀਸਨ ਪਲਾਂਟ) ਵੰਡੇ ਗਏੇ। ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਇਨ੍ਹਾਂ ਬੈਂਕਾ ਵੱਲੋਂ ਹਰਿਆਲੀ ਨੂੰ ਪ੍ਰਫੁੱਲਤ ਕਰਨ ਅਤੇ ਆਪਣੇ ਗ੍ਰਾਹਕਾਂ ਨੂੰ ਵਾਤਾਵਰਨ ਦੀ ਸੁਰੱਖਿਆ ਲਈ ਵੱਧ ਤੋਂ ਵੱਧ ਬੂਟੇ ਲਗਾਉਣ ਲਈ ਪ੍ਰੇਰਿਤ ਕਰ ਕੇ ਮਿਸ਼ਨ ਗਰੀਨ ਇਲੈਕਸ਼ਨ -2024 ਨੂੰ ਅਪਣਾਉਣ ਲਈ ਕਿਹਾ ਗਿਆ ਹੈ। ਇਸ ਤੋਂ ਇਲਾਵਾਂ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਵੀ ਤੁਰੰਤ ਪ੍ਰਭਾਵ ਨਾਲ ਬੰਦ ਕਰਨ ਦਾ ਅਹਿਦ ਲੈਂਦਿਆਂ, ਸਾਰੇ ਗਾਹਕਾਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਬੰਦ ਕਰਨ ਲਈ ਵੀ ਲਾਮਬੰਦ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਦੇ ਜਿੰਮੇਵਾਰ ਅਤੇ ਮੋਹਰੀ ਬੈਂਕਿੰਗ ਸੰਸਥਾਨ ਹੋਣ ਦੇ ਨਾਤੇ ਸਟਾਫ਼ ਨੂੰ ਸਾਰੀਆਂ ਸ਼ਾਖਾਵਾਂ ਵਿੱਚ ਵੀ ਮਿਸ਼ਨ ਗ੍ਰੀਨ ਇਲੈਕਸ਼ਨ-2024 ਦੀ ਮਾਨਤਾ ਅਤੇ ਪਾਲਣਾ ਕਰਨ ਲਈ ਸਹੁੰ ਚੁਕਾਈ ਗਈ। A Message To Vote And Plant ਇਹ ਵੀ ਪੜ੍ਹੋ :Green Election 2024 : ਅੱਠ ਬੈਂਕਾਂ ਨੇ ਹਰਿਆਲੀ ਨੂੰ ਉਤਸ਼ਾਹਿਤ ਕਰਨ ਲਈ ਮਿਸ਼ਨ ਪ੍ਰਤੀ ਵਚਨਬੱਧਤਾ ਨੂੰ ਦੁਹਰਾਇਆ

MORE NEWS

Are you sure want to unlock this post?
Unlock left : 0
Are you sure want to cancel subscription?